ਇਤਿਹਾਸਿਕ ਪਦਾਰਥਵਾਦ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Historical materialism (ਹਿਸ-ਟੌਰਿਕਲ ਮਅਟਿਅਰਿਅਲਇਜ਼ਮ) ਇਤਿਹਾਸਿਕ ਪਦਾਰਥਵਾਦ: ਇਹ ਇਤਿਹਾਸ ਦੀ ਇਕ ਪਦਾਰਥੀ ਧਾਰਨਾ ਹੈ ਜਿਵੇਂ ਕਿ ਇਤਿਹਾਸ ਦਾ ਮਾਰਕਿਸਟ ਸਿਧਾਂਤ ਜਿਸ ਨੂੰ ਬਤੌਰ ਇਕ ਪ੍ਰਕ੍ਰਿਤਕ ਪ੍ਰਕਿਰਿਆ (a natural process) ਲਿਆ ਜਾਂਦਾ ਹੈ ਜੋ ਮਾਨਵ ਪਦਾਰਥੀ ਜ਼ਰੂਰਤਾਵਾਂ ਨਾਲ ਸੰਬੰਧਿਤ ਹੈ। ਮਾਰਕਸ ਦਾ ਵਿਚਾਰ ਹੈ ਕਿ ਇਤਿਹਾਸਿਕ ਮਾਨਵੀ ਵਿਕਾਸ (historical human evolution) ਸ਼੍ਰੇਣੀ ਸੰਘਰਸ਼ ਦੀ ਉਪਜ ਹੈ ਜਿਹੜੀ ਉਤਪਾਦਨ ਦੇ ਸਾਧਨਾਂ (modes of production) ਦੀ ਲੜੀ ਦੌਰਾਨ ਸ਼ੋਸ਼ਣਕਾਰ ਅਤੇ ਸ਼ੋਸ਼ਿਤ ਜਮਾਤਾਂ ਵਿਚਕਾਰ ਅਤੇ ਉਹਨਾਂ ਦੇ ਨਾਲ ਪੈਦਾ ਹੋਈਆਂ। ਉਤਪਾਦਨ ਦੇ ਹਰ ਇਕ ਸਾਧਨ ਨੇ ਸਮਾਜਿਕ, ਰਾਜਨੀਤਿਕ, ਬੁੱਧੀਜੀਵਿਕ ਅਤੇ ਅਧਿਆਤਮਿਕ ਪ੍ਰਕਿਰਿਆਵਾਂ ਦੇ ਸਧਾਰਨ ਲੱਛਣਾਂ ਨੂੰ ਨਿਰਧਾਰਿਤ ਕੀਤਾ ਹੈ ਜਿਵੇਂ (social existence being deter-mined by human consciousness not vice versa)।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 700, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.